'ਧਰੁਵ ਰਾਠੀ ਦੀ ਵੀਡੀਓ ਤੋਂ ਬਾਅਦ ਮੈਨੂੰ ਮਿਲ ਰਹੀਆਂ ਬਲਾਤਕਾਰ ਦੀਆਂ ਧਮਕੀਆਂ'-ਸਵਾਤੀ ਮਾਲੀਵਾਲ

Swati Maliwal: ਸਵਾਤੀ ਮਾਲੀਵਾਲ ਨੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਦੇ ਖਿਲਾਫ X 'ਤੇ ਇੱਕ ਲੰਬੀ ਪੋਸਟ ਲਿਖੀ ਹੈ। ਉਸ ਨੇ ਧਰੁਵ 'ਤੇ ਇਕਪਾਸੜ ਵੀਡੀਓ ਬਣਾਉਣ ਦਾ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਮਾਲੀਵਾਲ ਨੇ ਰਾਠੀ ਦੀ ਤੁਲਨਾ ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਨਾਲ ਕੀਤੀ ਹੈ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਸਵਾਤੀ ਨੇ ਕਈ ਸਕਰੀਨਸ਼ਾਟ ਸ਼ੇਅਰ ਕੀਤੇ ਹਨ, ਜਿਸ 'ਚ ਉਸ ਨੂੰ ਗਾਲ੍ਹਾਂ ਕੱਢੀਆਂ ਗਈਆਂ ਹਨ ਅਤੇ ਧਮਕੀਆਂ ਦਿੱਤੀਆਂ ਗਈਆਂ ਹਨ।

ਸਵਾਤੀ ਮਾਲੀਵਾਲ ਨੇ ਐਕਸ 'ਤੇ ਲਿਖਿਆ, 'ਮੇਰੀ ਪਾਰਟੀ (AAP) ਦੇ ਨੇਤਾਵਾਂ ਅਤੇ ਵਰਕਰਾਂ ਨੇ ਮੇਰੇ ਖਿਲਾਫ ਚਰਿੱਤਰ ਹੱਤਿਆ ਦੀ ਮੁਹਿੰਮ ਚਲਾਈ। ਹੁਣ ਮੈਨੂੰ ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਮਾਮਲਾ ਉਦੋਂ ਹੋਰ ਵਧ ਗਿਆ ਜਦੋਂ ਯੂਟਿਊਬਰ ਧਰੁਵ ਰਾਠੀ ਨੇ ਮੇਰੇ ਖਿਲਾਫ ਇਕ ਤਰਫਾ ਵੀਡੀਓ ਪੋਸਟ ਕੀਤਾ। ਇਹ ਸਪੱਸ਼ਟ ਹੈ ਕਿ ਪਾਰਟੀ ਲੀਡਰਸ਼ਿਪ ਮੈਨੂੰ ਸ਼ਿਕਾਇਤ ਵਾਪਸ ਲੈਣ ਲਈ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਬੰਧੀ ਮੈਂ ਧਰੁਵ ਰਾਠੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੇਰੀ ਗੱਲ ਨੂੰ ਅਣਸੁਣਿਆ ਕਰ ਦਿੱਤਾ।

ਦਰਅਸਲ, ਧਰੁਵ ਰਾਠੀ ਨੇ ਇੱਕ ਇੰਸਟਾਗ੍ਰਾਮ ਰੀਲ ਬਣਾਈ ਹੈ ਜਿਸਦਾ ਨਾਮ ਹੈ 'ਆਪ ਬਨਾਮ ਸਵਾਤੀ ਮਾਲੀਵਾਲ ਵਿਵਾਦ 2 ਮਿੰਟਾਂ ਵਿੱਚ ਸਮਝਾਇਆ ਗਿਆ'। ਖ਼ਬਰ ਲਿਖੇ ਜਾਣ ਤੱਕ ਇਸ ਰੀਲ ਨੂੰ ਸਾਢੇ ਅੱਠ ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

ਸਵਾਤੀ ਮਾਲੀਵਾਲ ਨੇ ਆਪਣੀ ਪੋਸਟ 'ਚ ਲਿਖਿਆ, 'ਇਹ ਸ਼ਰਮਨਾਕ ਹੈ ਕਿ ਉਨ੍ਹਾਂ (ਧਰੁਵ ਰਾਠੀ) ਵਰਗੇ ਲੋਕ, ਜੋ ਆਜ਼ਾਦ ਪੱਤਰਕਾਰ ਹੋਣ ਦਾ ਦਾਅਵਾ ਕਰਦੇ ਹਨ, ਉਹੀ ਕੰਮ ਕਰ ਰਹੇ ਹਨ ਜੋ 'ਆਪ' ਦੇ ਹੋਰ ਬੁਲਾਰੇ ਹਨ। ਮੈਨੂੰ ਹੁਣ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

After the leaders and volunteers of my party i.e. AAP orchestrated a campaign of charachter assassination, victim shaming and fanning of emotions against me, I have been getting rape and death threats.



This got further exacerbated when YouTuber @Dhruv_Rathee posted a one-sided… pic.twitter.com/EfCHHWW0xu