Mango Eating Tips: ਅੰਬ ਖਾਣ ਤੋਂ ਪਹਿਲਾਂ ਜ਼ਰੂਰ ਕਰੋ ਇਹ ਕੰਮ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ
1 /5 ਗਰਮੀ ਦਾ ਮੌਸਮ ਆਉਂਦੇ ਹੀ ਲੋਕ ਅੰਬਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਹਨ। ਅਕਸਰ ਲੋਕ ਅੰਬ ਖਾਣ ਤੋਂ ਪਹਿਲਾਂ ਅਜਿਹੀ ਗਲਤੀ ਕਰ ਲੈਂਦੇ ਹਨ, ਜਿਸ ਦਾ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। 2 /5 ਜ਼ਿਆਦਾਤਰ ਲੋਕ ਫਰਿੱਜ 'ਚੋਂ ਅੰਬ ਕੱਢ ਕੇ, ਪਾਣੀ ਨਾਲ ਧੋ ਕੇ, ਕੱਟ ਕੇ ਖਾਂਦੇ ਹਨ। ਪਰ ਅਜਿਹਾ ਕਰਨਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। 3 /5 ਜਾਣਕਾਰੀ ਮੁਤਾਬਕ ਅੰਬ ਨੂੰ ਖਾਣ ਤੋਂ ਪਹਿਲਾਂ ਘੱਟੋ-ਘੱਟ 1 ਘੰਟਾ ਪਾਣੀ 'ਚ ਭਿਓਂ ਕੇ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ, ਤਾਂ ਤੁਸੀਂ ਇਸਨੂੰ 30 ਮਿੰਟ ਤੱਕ ਪਾਣੀ ਵਿੱਚ ਰੱਖ ਸਕਦੇ ਹੋ। 4 /5 ਜਾਣਕਾਰੀ ਮੁਤਾਬਕ ਅੰਬ 'ਚ ਕੁਦਰਤੀ ਤੌਰ 'ਤੇ ਫਾਈਟਿਕ ਐਸਿਡ ਹੁੰਦਾ ਹੈ, ਜੋ ਸਰੀਰ 'ਚ ਕੈਲਸ਼ੀਅਮ ਅਤੇ ਆਇਰਨ ਵਰਗੇ ਮਿਨਰਲਜ ਦੀ ਖਪਤ ਨੂੰ ਰੋਕਦਾ ਹੈ। ਜਿਸ ਕਾਰਨ ਸਰੀਰ ਵਿੱਚ ਮਿਨਰਲ ਦੀ ਕਮੀ ਹੋ ਜਾਂਦੀ ਹੈ। 5 /5 ਇਹੀ ਕਾਰਨ ਹੈ ਕਿ ਅੰਬ ਖਾਣ ਤੋਂ ਪਹਿਲਾਂ ਅੰਬ ਨੂੰ ਕੁਝ ਘੰਟੇ ਪਾਣੀ 'ਚ ਭਿਉਂ ਕੇ ਰੱਖਣਾ ਚਾਹੀਦਾ ਹੈ।
Published at : 26 May 2024 11:01 AM (IST)