Food Tips: ਸਾਵਧਾਨ! ਸਿਹਤ ਲਈ ਖ਼ਤਰਨਾਕ ਹੈ ਇਨ੍ਹਾਂ 3 ਚੀਜ਼ਾਂ ਨੂੰ ਵਾਰ-ਵਾਰ ਗਰਮ ਕਰਕੇ ਖਾਣਾ
Food Safety Tips: ਅਸੀਂ ਅਕਸਰ ਹੀ ਖਾਣਾ ਬਣਾਉਣ ਤੋਂ ਬਾਅਦ ਇਸ ਨੂੰ ਫਰਿੱਜ ਵਿੱਚ ਰੱਖਦੇ ਹਾਂ ਅਤੇ ਜਦੋਂ ਵੀ ਸਾਨੂੰ ਖਾਣਾ ਹੁੰਦਾ ਹੈ, ਅਸੀਂ ਇਸ ਨੂੰ ਫਰਿੱਜ ਵਿੱਚੋਂ ਬਾਹਰ ਕੱਢ ਕੇ ਗਰਮ ਕਰਦੇ ਹਾਂ। ਪਰ ਅਜਿਹਾ ਕਰਨਾ ਖਤਰਨਾਕ ਵੀ ਹੋ ਸਕਦਾ ਹੈ। ਭੋਜਨ ਨੂੰ ਦੁਬਾਰਾ ਗਰਮ ਕਰਨਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ 3 ਭੋਜਨਾਂ ਨੂੰ ਦੁਬਾਰਾ ਗਰਮ ਕਰਕੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ-
ਹਰੀਆਂ ਸਬਜ਼ੀਆਂ :
ਹਰੀਆਂ ਸਬਜ਼ੀਆਂ ਨੂੰ ਵਾਰ-ਵਾਰ ਗਰਮ ਕਰਨਾ ਵੀ ਖਤਰਨਾਕ ਹੋ ਸਕਦਾ ਹੈ। ਉਦਾਹਰਣ ਲਈ ਪਾਲਕ, ਪਾਲਕ ਦੀਆਂ ਪੱਤੀਆਂ ਨੂੰ ਨਾਈਟ੍ਰੇਟ ਅਤੇ ਆਇਰਨ ਨਾਲ ਭਰਪੂਰ ਮੰਨਿਆ ਜਾਂਦਾ ਹੈ। ਪਰ ਇਸ ਨੂੰ ਵਾਰ-ਵਾਰ ਗਰਮ ਕਰਨ ‘ਤੇ ਇਹ ਨਾਈਟ੍ਰਾਈਟਸ ਵਿੱਚ ਬਦਲ ਜਾਂਦਾ ਹੈ। ਇਹ ਸਰੀਰ ਲਈ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ। ਇਸ ਲਈ ਇਸ ਨੂੰ ਵਾਰ ਵਾਰ ਗਰਮ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਚਾਹ:
ਚਾਹ ਨੂੰ ਇੱਕ ਤੋਂ ਵੱਧ ਵਾਰ ਗਰਮ ਕਰਨ ਨਾਲ ਐਸੀਡਿਟੀ ਦੀ ਸਮੱਸਿਆ ਵਧ ਸਕਦੀ ਹੈ, ਕਿਉਂਕਿ ਦੁਬਾਰਾ ਗਰਮ ਕਰਨ ਉੱਤੇ ਕੁਝ ਮਿਸ਼ਰਣ ਬਦਲ ਜਾਂਦੇ ਹਨ, ਜਿਸ ਕਾਰਨ ਇਸ ਦਾ ਪੀਐੱਚ ਲੈਵਲ ਬਦਲ ਜਾਂਦਾ ਹੈ। ਇਸ ਤੋਂ ਇਲਾਵਾ ਚਾਹ ‘ਚ ਕੈਫੀਨ ਵੀ ਪਾਈ ਜਾਂਦੀ ਹੈ ਅਤੇ ਜੇਕਰ ਇਸ ਨੂੰ ਦੁਬਾਰਾ ਗਰਮ ਕੀਤਾ ਜਾਵੇ ਤਾਂ ਇਹ ਹੋਰ ਵਧ ਜਾਂਦੀ ਹੈ। ਜਦੋਂ ਕੈਫੀਨ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਤੁਹਾਡਾ ਸਲੀਪਿੰਗ ਸਾਈਕਲ ਵੀ ਖਰਾਬ ਹੋ ਜਾਂਦਾ ਹੈ।
ਤੇਲ :
ਕਿਸੇ ਵੀ ਚੀਜ਼ ਨੂੰ ਤਲਣ ਜਾਂ ਪਕਾਉਣ ਲਈ ਤੇਲ ਨੂੰ ਵਾਰ-ਵਾਰ ਗਰਮ ਕਰਨ ਤੋਂ ਬਚੋ, ਕਿਉਂਕਿ ਇਹ ਕਈ ਤਰ੍ਹਾਂ ਦੇ ਮਿਸ਼ਰਣ ਬਣਾਉਂਦੇ ਹਨ। ਇਸ ਵਿੱਚ ਪੌਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ ਵੀ ਸ਼ਾਮਲ ਹੁੰਦੇ ਹਨ। ਜੇਕਰ ਅਜਿਹਾ ਪਦਾਰਥ ਸਾਡੇ ਸਰੀਰ ‘ਚ ਦਾਖਲ ਹੋ ਜਾਂਦਾ ਹੈ ਤਾਂ ਕੈਂਸਰ ਦਾ ਖਤਰਾ ਵੱਧ ਸਕਦਾ ਹੈ। ਇਸ ਲਈ ਤੇਲ ਨੂੰ ਵਾਰ ਵਾਰ ਗਰਮ ਕਰਕੇ ਨਹੀਂ ਵਰਤਨਾ ਚਾਹੀਦਾ।
ਇਸ ਤਰਾਂ ਭੋਜਨ ਨੂੰ ਦੁਬਾਰਾ ਗਰਮ ਕਰਨਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ। ਇਹ ਐਸੀਡਿਟੀ ਦਾ ਕਾਰਨ ਬਣ ਸਕਦਾ ਹੈ। ਇਹ ਤੁਹਾਡੇ ਸਲੀਪਿੰਗ ਸਾਈਕਲ ਨੂੰ ਵਿਗਾੜ ਸਕਦਾ ਹੈ। ਅਜਿਹਾ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator